JavaScript is required
1-BE-Alert-2 Demo Alert
More details
1-BE-Alert-1 Demo Alert
More details
Demo Alert
More details
Fire in a bushland setting

ਕੀ ਮੈਂ ਅੱਗ ਲੱਗਣ ਦੇ ਖਤਰੇ ਵਿੱਚ ਹਾਂ? - Am I at risk of fire? - ਪੰਜਾਬੀ (Punjabi)

ਜੇ ਤੁਸੀਂ ਵਿਕਟੋਰੀਆ ਵਿੱਚ ਰਹਿੰਦੇ ਹੋ, ਕੰਮ ਕਰਦੇ ਹੋ ਜਾਂ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਸੀਂ ਅੱਗ ਲੱਗਣ ਦੇ ਖਤਰੇ ਵਿੱਚ ਹੋ ਸਕਦੇ ਹੋ।

ਸਾਰੀਆਂ ਅੱਗਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਹਨ। ਤੁਹਾਨੂੰ ਕਿਵੇਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ, ਕਿ ਤੁਹਾਡੀ ਜਾਇਦਾਦ ਕਿੱਥੇ ਹੈ ਅਤੇ ਇਸਦੇ ਆਸ-ਪਾਸ ਦਾ ਵਾਤਾਵਰਣ ਕਿਵੇਂ ਦਾ ਹੈ।

ਜੰਗਲ ਦੀਆਂ ਅੱਗਾਂ, ਘਾਹ ਦੀਆਂ ਅੱਗਾਂ ਨਾਲੋਂ ਵੱਖਰੇ ਤਰੀਕੇ ਨਾਲ ਵਿਵਹਾਰ ਕਰਦੀਆਂ ਹਨ। ਦੋਨਾਂ ਨੂੰ ਸਮਝਣਾ ਮਹੱਤਵਪੂਰਨ ਹੈ। ਜਦੋਂ ਕਿਸੇ ਸ਼ਹਿਰੀ ਜਾਂ ਉਸਰੇ ਹੋਏ ਖੇਤਰ ਵਿੱਚ ਘਾਹ ਦੀ ਅੱਗ ਸ਼ੁਰੂ ਹੁੰਦੀ ਹੈ, ਤਾਂ ਤੁਹਾਨੂੰ ਕਿਸੇ ਪੇਂਡੂ ਅਤੇ ਦਿਹਾਤੀ ਖੇਤਰ ਵਿੱਚ ਹੋਣ ਦੇ ਮੁਕਾਬਲੇ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰਨ ਦੀ ਲੋੜ ਹੁੰਦੀ ਹੈ।

ਤੁਹਾਡੀ ਜਗ੍ਹਾ ਦੇ ਆਧਾਰ ਤੇ ਅੱਗ ਲੱਗਣ ਦੇ ਖਤਰੇ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇਹ ਇਕ ਆਮ ਗਾਈਡ ਹੈ। ਜੇ ਤੁਹਾਨੂੰ ਆਪਣੀ ਜਾਇਦਾਦ ਵਿੱਚ ਅੱਗ ਦੇ ਖਤਰੇ ਬਾਰੇ ਪੱਕਾ ਪਤਾ ਨਹੀਂ ਹੈ, ਤਾਂ ਤੁਸੀਂ ਆਪਣੀ ਸਥਾਨਕ ਫਾਇਰ ਬ੍ਰਿਗੇਡ ਨਾਲ ਗੱਲ ਕਰ ਸਕਦੇ ਹੋ।

ਆਪਣੇ ਸਥਾਨਕ ਫਾਇਰ ਸਟੇਸ਼ਨ ਨੂੰ ਲੱਭਣ ਲਈ, ਤੁਸੀਂ ਇਨ੍ਹਾਂ ਉੱਤੇ ਜਾ ਸਕਦੇ ਹੋ:

ਤੁਹਾਡੀ ਅੱਗ ਦਾ ਖਤਰਾ ਕੀ ਹੈ?

Updated