JavaScript is required
1-BE-Alert-2 Demo Alert
More details
1-BE-Alert-1 Demo Alert
More details
Demo Alert
More details

ਮੱਦਦ ਲਈ ਕਿੱਥੇ ਜਾਣਾ ਹੈ? (Where to go for help - Punjabi)

ਵਾਲੰਟੀਅਰਾਂ ਲਈ, ਅਤੇ ਉਹਨਾਂ ਸੰਸਥਾਵਾਂ ਲਈ ਮੱਦਦ ਉਪਲਬਧ ਹੈ ਜਿਨ੍ਹਾਂ ਨਾਲ ਵਾਲੰਟੀਅਰ ਕੰਮ ਕਰਦੇ ਹਨ।

ਕਈ ਸਮੂਹ ਵਾਲੰਟੀਅਰ ਵਜੋਂ ਕੰਮ ਕਰਨ ਦੇ ਵੱਖ-ਵੱਖ ਖੇਤਰਾਂ ਨੂੰ ਸਹਾਇਤਾ ਦਿੰਦੇ ਹਨ। ਉਹ ਪਿਛੋਕੜ ਜਾਂਚਾਂ, ਟ੍ਰੇਨਿੰਗ, ਫੰਡਿੰਗ ਜਾਂ ਵਾਲੰਟੀਅਰ ਅਧਿਕਾਰਾਂ ਬਾਰੇ ਸਵਾਲਾਂ ਵਿੱਚ ਮੱਦਦ ਕਰ ਸਕਦੇ ਹਨ।

ਜੇਕਰ ਤੁਸੀਂ ਪਹਿਲਾਂ ਹੀ ਵਾਲੰਟੀਅਰ ਹੋ, ਜਾਂ ਵਾਲੰਟੀਅਰ ਬਣਨ ਬਾਰੇ ਸੋਚ ਰਹੇ ਹੋ, ਜਾਂ ਵਾਲੰਟੀਅਰਾਂ ਨਾਲ ਕੰਮ ਕਰਨ ਵਾਲੇ ਸਮੂਹ ਦਾ ਹਿੱਸਾ ਹੋ – ਤਾਂ ਤੁਹਾਡੇ ਲਈ ਮੱਦਦ ਉਪਲਬਧ ਹੈ।

ਸਿਹਤ ਅਤੇ ਸੁਰੱਖਿਆ

ਵਾਲੰਟੀਅਰ ਵਜੋਂ ਕੰਮ ਕਰਨਾ ਇੱਕ ਸਕਾਰਾਤਮਕ ਅਤੇ ਸੰਤੁਸ਼ਟੀਜਨਕ ਅਨੁਭਵ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਸਵੈ-ਇੱਛਾ ਨਾਲ ਕੰਮ ਕਰਦੇ ਹੋ ਤਾਂ ਆਪਣੀ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਦਾ ਧਿਆਨ ਰੱਖਣਾ ਯਕੀਨੀ ਬਣਾਓ। ਜਦੋਂ ਲੋੜ ਪਵੇ, ਤਾਂ ਅਰਾਮ ਕਰਨਾ, ਨਾ ਕਹਿਣਾ ਜਾਂ ਪਿੱਛੇ ਹੱਟ ਜਾਣਾ ਬਿਲਕੁਲ ਠੀਕ ਹੈ।

WorkSafe Victoria ਵਿਕਟੋਰੀਆ ਦੇ ਕਰਮਚਾਰੀਆਂ, ਕੰਮਕਾਜ ਵਾਲੀਆਂ ਥਾਵਾਂ ਅਤੇ ਵਾਲੰਟੀਅਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਉਹ ਵਿਕਟੋਰੀਆ ਵਿੱਚ ਕਾਮਿਆਂ ਦੇ ਮੁਆਵਜ਼ੇ ਦਾ ਪ੍ਰਬੰਧਨ ਵੀ ਕਰਦੇ ਹਨ।

ਆਮ ਸਹਾਇਤਾ

Volunteering Victoria ਰਾਜ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਲਈ ਮੁੱਖ ਸੰਸਥਾ ਹੈ। ਇਹ ਵਾਲੰਟੀਅਰਾਂ ਲਈ ਅਵਾਜ਼ ਬੁਲੰਦ ਕਰਨ, ਖੇਤਰ ਨੂੰ ਵੱਧਣ ਵਿੱਚ ਮੱਦਦ ਕਰਨ ਅਤੇ ਵਿਕਟੋਰੀਆ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਦਿੰਦੇ ਹਨ। ਉਹਨਾਂ ਕੋਲ ਇੱਕ ਗਾਈਡ ਵੀ ਹੈ ਜੋ ਤੁਹਾਨੂੰ ਇਹ ਸਮਝਣ ਵਿੱਚ ਮੱਦਦ ਕਰਦੀ ਹੈ ਕਿ ਜਦੋਂ ਤੁਸੀਂ ਵਾਲੰਟੀਅਰ ਵਜੋਂ ਕੰਮ ਕਰੋ ਤਾਂ ਤੁਹਾਨੂੰ ਕੀ ਉਮੀਦ ਰੱਖਣੀ ਚਾਹੀਦੀ ਹੈ।

ਅਧਿਕਾਰ ਅਤੇ ਜ਼ਿੰਮੇਵਾਰੀਆਂ

ਵਾਲੰਟੀਅਰਾਂ ਦੀ ਕਮਿਊਨਿਟੀ ਸਮੂਹਾਂ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸ਼ੁਰੂ ਕਰਨ ਤੋਂ ਪਹਿਲਾਂ, ਕੁੱਝ ਗੱਲਾਂ ਹਨ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ, ਜਿਸ ਵਿੱਚ ਤੁਹਾਡੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਸ਼ਾਮਲ ਹਨ। ਤੁਸੀਂ ਵਲੰਟੀਅਰਿੰਗ ਵਿਕਟੋਰੀਆ ਦੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਗਾਈਡ ਵਿੱਚ ਇਸ ਬਾਰੇ ਹੋਰ ਪੜ੍ਹ ਸਕਦੇ ਹੋ।

ਵਰਕਿੰਗ ਵਿਦ ਚਿਲਡਰਨ ਚੈੱਕ ਉਹਨਾਂ ਲੋਕਾਂ ਦੀ ਪਿਛੋਕੜ ਦੀ ਜਾਂਚ ਕਰਕੇ ਬੱਚਿਆਂ ਨੂੰ ਨੁਕਸਾਨ ਤੋਂ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦਾ ਹੈ, ਜੋ ਉਹਨਾਂ ਨਾਲ ਕੰਮ ਕਰਦੇ ਜਾਂ ਉਹਨਾਂ ਦੀ ਦੇਖਭਾਲ ਕਰਦੇ ਹਨ।

ਕਈ ਸੰਸਥਾਵਾਂ ਸ਼ੁਰੂ ਕਰਨ ਤੋਂ ਪਹਿਲਾਂ, ਵਾਲੰਟੀਅਰਾਂ ਤੋਂ ਪੁਲਿਸ ਚੈੱਕ ਜਾਂ ਬੈਕਗਰਾਊਂਡ ਚੈੱਕ ਦੀ ਮੰਗ ਕਰਦੀਆਂ ਹਨ। ਇਹ ਚੈੱਕ ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰਦੇ ਹਨ ਕਿ ਤੁਸੀਂ ਉਸ ਖ਼ਾਸ ਕੰਮ ਲਈ ਯੋਗ ਹੋ। ਪੁਲਿਸ ਚੈੱਕ ਖ਼ਾਸ ਤੌਰ ‘ਤੇ ਉਹਨਾਂ ਲਈ ਮਹੱਤਵਪੂਰਨ ਹਨ ਜੋ ਕਮਜ਼ੋਰ ਸਮੂਹਾਂ ਨਾਲ ਕੰਮ ਕਰਦੇ ਹਨ, ਜਿਵੇਂ ਬਜ਼ੁਰਗ, ਬੱਚੇ ਜਾਂ ਅਪਾਹਜਤਾ ਵਾਲੇ ਲੋਕਾਂ ਨਾਲ। ਨੈਸ਼ਨਲ ਪੁਲਿਸ ਚੈੱਕ ਅਤੇ ਫਿੰਗਰਪ੍ਰਿੰਟਿੰਗ ਬਾਰੇ ਹੋਰ ਜਾਣੋ।

Updated